Welcome, Guest   [ Register | Sign In | Take a tour | Adult Filter: On ]

ਖੁਸ਼ਵੰਤ ਸਿੰਘ

ਖੁਸ਼ਵੰਤ ਸਿੰਘ ਇੱਕ ਮਹਾਨ ਲੇਖਕ ਹਨ. ਉਹਨਾਂ ਦਾ ਜਨਮ 2 ਫਰਵਰੀ 1915 ਨੂੰ ਹਦਲੀ ਪੰਜਾਬ ਵਿੱਚ ਹੋਇਆ ਜੋ ਇਸ ਸਮੇਂ ਪਾਕਿਸਤਾਨ ਦਾ ਹਿੱਸਾ ਹੈ. ਖੁਸ਼ਵੰਤ ਸਿੰਘ ਦੇ ਪਿਤਾ ਸਰਦਾਰ ਸੋਭਾ ਸਿੰਘ ਬਹੁਤ ਅਮੀਰ ਸਨ ਉਹ ਭਵਨ ਨਿਰਮਾਣ ਦਾ ਕੰਮ ਕਰਦੇ ਸਨ. ਅਤੇ ਖੁਸ਼ਵੰਤ ਸਿੰਘ ਦੀ ਮਾਤਾ ਜੀ ਬਹੁਤ ਸਰਲ ਸੁਭਾਅ ਦੀ ਔਰਤ ਸੀ.

ਖੁਸ਼ਵੰਤ ਸਿੰਘ ਨੇ ਆਪਣੀ ਆਰੰਭਕ ਪੜ੍ਹਾਈ ਲਾਹੌਰ ਵਿੱਚ ਕੀਤੀ.ਖੁਸ਼ਵੰਤ ਸਿੰਘ ਨੇ ਲੰਡਨ ਦੇ ਕਿੰਗ ਕਾਲਿਜ ਤੋਂ ਵਕਾਲਤ ਦੀ ਪੜ੍ਹਾਈ ਕੀਤੀ. ਆਪ ਦੀ ਰੂਚੀ ਬਹੁਤ ਛੋਟੀ ਉਮਰ ਤੋਂ ਹੀ ਲਿੱਖਣ ਵਿੱਚ ਸੀ ਅਤੇ ਆਪ ਕਈ ਭਾਸ਼ਾ ਨੂੰ ਜਾਣਦੇ ਸੀ.ਖੁਸ਼ਵੰਤ ਸਿੰਘ ਦੀ ਪਹਿਚਾਣ ਲੇਖਕ ਸੰਪਾਦਕ, ਪਤਰਕਾਰ ,ਸਾਂਸਦ ਦੇ ਸੱਦਸ, ਰਾਜਨਿਤੀਕ, ਅਨੁਵਾਦ ਕਰਤਾ ਆਦਿ ਦੇ ਰੂਪ ਵਿੱਚ ਹੁੰਦੀ ਹੈ.


ਖੁਸ਼ਵੰਤ ਸਿੰਘ ਲੰਡਨ ਤੋਂ ਆ ਕੇ ਦਿੱਲੀ ਆ ਕੇ ਬਸ ਗਏ. ਇੱਥੇ ਆਪ ਨੇ ਵਕਾਲਤ ਕੀਤੀ. 1951 ਵਿੱਚ ਆਪ ਨੇ ਆਲ ਇੰਡੀਆ ਰੇਡਿਓ ਦੇ ਪਤਰਕਾਰਤਾ ਅਰੰਭ ਕੀਤੀ. ਆਪ ਨੇ ਕਈ ਅਖਬਾਰਾਂ ਅਤੇ ਪਤਰਿਕਾਵਾਂ ਦੇ ਲਈ ਕੰਮ ਕੀਤਾ. ਆਪ ਹਿੰਦੁਸਤਾਨ ਟਾਇਮਸ ਦੇ ਮੁੱਖ ਸੰਮਪਾਦਕ ਵੀ ਰਹਿ ਚੁਕੇ ਹਨ. ਆਪ ਨੇ ਕਈ ਅੰਤਰਾਸ਼ਟਰੀ ਅਖਬਾਰਾਂ ਲਈ ਵੀ ਕੰਮ ਕੀਤਾ.

ਖੁਸ਼ਵੰਤ ਸਿੰਘ ਦੀ ਕਈ ਕਿਤਾਬਾਂ ਅੰਗ੍ਰੇਜੀ ਵਿੱਚ ਵੀ ਛਪਿਆਂ ਹਨ. ਅਤੇ ਬਹੁਤ ਮਸ਼ਹੂਰ ਵੀ ਹੋਇਆਂ ਹਨ. ਉਹਨਾਂ ਨੇ ਸਿੱਖ ਇਤਿਹਾਸ, ਸਮਾਜ ਸ਼ਾਸਤਰ, ਰਾਜਨਿਤੀ ਆਦਿ ਕਈ ਵਿਸ਼ੇ ਤੇ ਲਿਖਿਆ.ਆਪ ਨੇ ਕਈ ਕਵਿਤਾਵਾਂ, ਲੇਖ ਹੋਰ ਗੁਰਬਾਣੀ ਦਾ ਵੀ ਅਨੁਵਾਦ ਕੀਤਾ.ਆਪ ਨੇ ਕਈ ਨਾਵਿਲ ਅਤੇ ਲੇਖ ਲਿੱਖੇ ਆਪ ਦੀ ਮੂੱਖ ਰਚਨਾਵਾਂ ਹਨ "ਟ੍ਰੇਨ ਟੂ ਪਾਕਿਸਤਾਨ", "ਦ ਹਿਸਟਰੀ ਆਫ ਸਿਖ" "ਰਣਜੀਤ ਸਿੰਘ ਦ ਮਹਾਰਾਜਾ ਆਫ ਪੰਜਾਬ", "ਬਲੈਕ ਜੈਸਮੀਨ", "ਟ੍ਰੇਜਡੀ ਆਫ ਪੰਜਾਬ", "ਦੇਲਹੀ ਅ ਨਾਵਲ" ਆਦਿ ਇਸ ਦੇ ਨਾਲ ਆਪ ਨੇ ਆਪਣੀ ਆਤਮ ਕਥਾ ਵੀ ਲਿੱਖੀ.ਜਿਸ ਦਾ ਨਾਮ ਹੈ "ਟਰੂਥ ਲਵ ਏਂਡ ਲਿਟਿਲ ਮੇਲਿਸ".


ਖੁਸ਼ਵੰਤ ਸਿੰਘ ਨੂੰ 1974 ਵਿੱਚ ਪਦਮ ਭੁਸ਼ਣ ਅਵਾਰਡ ਪ੍ਰਾਪਤ ਹੋਇਆ, ਔਨੇਸਟ ਮੈਨ ਆਫ ਦ ਇਯਰ, ਪੰਜਾਬ ਰਤਨ, ਪਦਮ ਵਿਭੁਸ਼ਣ ਪ੍ਰਾਪਤ ਹੋਵੇ. ਪਰ ਖੁਸ਼ਵੰਤ ਸਿੰਘ ਨੇ 1984 ਵਿੱਚ ਪੰਜਾਬ ਵਿੱਚ ਹੋਏ ਆਤੰਕ ਤੋਂ ਹੋਰ ਸਰਕਾਰ ਤੋਂ ਨਾ ਖੁਸ਼ ਹੋ ਕੇ ਇਹ ਅਵਾਰਡ ਵਾਪਸ ਕਰ ਦਿੱਤਾ ਸੀ.
ਖੁਸ਼ਵੰਤ ਸਿੰਘ ਦੀ ਇਹਨਾਂ ਰਚਨਾਵਾਂ ਨਾਲ ਭਾਰਤ ਅਤੇ ਪੰਜਾਬ ਦੀ ਪੂਰੇ ਵਿਸ਼ਵ ਵਿੱਚ ਵਖਰੀ ਪਹਿਚਾਨ ਬਣਾਈ.

ਪ੍ਰਤਿਕਿਰਿਆ

Re: ਖੁਸ਼ਵੰਤ ਸਿੰਘ
pwyb
ਅਸਵੀਕਰਨ